Punjabi Stories/Kahanian
ਐਸ. ਸਾਕੀ
S. Saki

Punjabi Writer
  

ਐਸ. ਸਾਕੀ

ਐਸ. ਸਾਕੀ ਪਿਆਰਾ ਮਨੁੱਖ ਤੇ ਸਹਿਜੇ-ਸਹਿਜੇ ਸਥਾਪਤ ਹੋਇਆ ਪੰਜਾਬੀ ਲੇਖਕ, ਕਹਾਣੀਕਾਰ ਅਤੇ ਨਾਵਲਕਾਰ ਹੈ। ਉਸ ਨੂੰ ਆਪਣੀ ਮਾਂ-ਬੋਲੀ ਵਿੱਚ ਲਿਖਣਾ ਤੇ ਛਪਣਾ ਚੰਗਾ ਲੱਗਦਾ ਹੈ। ੧੯੮੬ ਵਿੱਚ ਪ੍ਰਕਾਸ਼ਿਤ ਆਪਣੇ ਪਹਿਲੇ ਕਹਾਣੀ ਸੰਗ੍ਰਹਿ 'ਇਕ ਬਟਾ ਦੋ ਆਦਮੀ' ਨਾਲ ਆਪਣਾ ਸਾਹਿਤਕ ਸਫ਼ਰ ਸ਼ੁਰੂ ਕਰ ਕੇ ਸਾਕੀ ਹੁਣ ਤਕ ਪੰਜਾਬੀ ਸਾਹਿਤ ਨੂੰ ਕਈ ਕਹਾਣੀ ਸੰਗ੍ਰਹਿ ਅਤੇ ਨਾਵਲ ਦੇ ਚੁੱਕਾ ਹੈ। ਉਸ ਨੇ ਆਪਣਾ ਸਾਹਿਤਕ ਸਫ਼ਰ ਮਹਿੰਦਰਾ ਕਾਲਜ ਪਟਿਆਲਾ ਵਿੱਚ ਪੜ੍ਹਦਿਆਂ ਹੀ ਸ਼ੁਰੂ ਕਰ ਦਿੱਤਾ ਸੀ ।ਪਟਿਆਲੇ ਤੋਂ ਫਾਈਨ ਆਰਟਸ ਵਿੱਚ ਉੱਚ ਸਿੱਖਿਆ ਲਈ ਸ਼ਾਂਤੀ ਨਿਕੇਤਨ ਯੂਨੀਵਰਸਿਟੀ ਚਲਾ ਗਿਆ। ਅੱਜ ਕੱਲ੍ਹ ਉਹ ਸਿਡਨੀ (ਆਸਟ੍ਰੇਲੀਆ) ਵਿਖੇ ਆਪਣੇ ਪੁੱਤਰਾਂ ਨਾਲ ਰਹਿ ਰਿਹਾ ਹੈ । ਉਸਦੀ ਰਚਨਾਵਾਂ ਹਨ; ਨਾਵਲ: ਛੋਟਾ ਸਿੰਘ, ਨਿਕਰਮੀ, ਵੱਡਾ ਆਦਮੀ, ਮੱਲੋ, ਭਖੜੇ, ਰੰਡੀ ਦੀ ਧੀ, ਇਕ ਤਾਰਾ ਚਮਕਿਆ ਅਤੇ ਬੇਦਖਲ; ਕਹਾਣੀ ਸੰਗ੍ਰਹਿ: ਇਕ ਬਟਾ ਦੋ ਆਦਮੀ, ਅਜ ਦਾ ਅਰਜਨ, ਦੇਵੀ ਦੇਖਦੀ ਸੀ, ਰਖੇਲ, ਕਰਮਾਂ ਵਾਲੀ, ਮੁੜ ਨਰਕ, ਨਾਨਕ ਦੁਖੀਆ ਸਭ ਸੰਸਾਰ, ਹਮ ਚਾਕਰ ਗੋਬਿੰਦ ਕੇ, ਸ਼ੇਰਨੀ, ਬਹੁਰੂਪੀਆ, ਪਹਿਲਾ ਦਿਨ, ਬੇਗਮ, ਦੋ ਬਲਦੇ ਸਿਵੇ, ਮੋਹਨ ਲਾਲ ਸੌਂ ਗਿਆ, ਬਾਪੂ ਦਾ ਚਰਖਾ, ਦੁਰਗਤੀ ਆਦਿ ।

ਐਸ. ਸਾਕੀ ਪੰਜਾਬੀ ਕਹਾਣੀਆਂ

S. Saki Punjabi Stories/Kahanian


 
 

To read Punjabi text you must have Unicode fonts. Contact Us

Sochpunjabi.com