ਬੋਰਿਸ ਪੋਲੇਵੋਈ
ਬੋਰਿਸ ਨਿਕੋਲਾਏਵਿੱਚ ਪੋਲੇਵੋਈ (੧੭ ਮਾਰਚ ੧੯੦੮–੧੨ ਜੁਲਾਈ ੧੯੮੧) ਰੂਸੀ ਲੇਖਕ ਸਨ । ਦੂਜੀ ਸੰਸਾਰ ਜੰਗ ਬਾਰੇ
ਉਨ੍ਹਾਂ ਦੇ ਨਾਵਲ 'ਅਸਲੀ ਇਨਸਾਨ ਦੀ ਕਹਾਣੀ' ਵਿੱਚ ਪੇਸ਼ ਮਨੁੱਖੀ ਸੂਰਬੀਰਤਾ ਦਾ ਬਿੰਬ ਸੰਸਾਰ ਪ੍ਰਸਿਧ ਹੋ ਗਿਆ।
ਬੋਰਿਸ ਪੋਲੇਵੋਈ ਦਰਅਸਲ ਬੋਰਿਸ ਨਿਕੋਲਾਏਵਿੱਚ ਕੈਮਪੋਵ ਦਾ ਉਪਨਾਮ ਸੀ । ਉਨ੍ਹਾਂ ਦਾ ਜਨਮ ਮਾਸਕੋ ਵਿਖੇ ਇੱਕ
ਯਹੂਦੀ ਡਾਕਟਰ ਨਿਕੋਲਾਏ ਪੇਤਰੋਵਿੱਚ ਦੇ ਘਰ ਹੋਇਆ ਸੀ ਅਤੇ ਉਨ੍ਹਾਂ ਦੀ ਮਾਂ ਦਾ ਨਾਮ ਲਿਦੀਆ ਕੈਮਪੋਵ ਸੀ। ਜਦ
੧੯੨੮ ਵਿੱਚ ਉਹ ਪੱਤਰਕਾਰੀ ਦਾ ਕੈਰੀਅਰ ਸ਼ੁਰੂ ਕਰਨ ਲੱਗਿਆ, ਤਾਂ ਉਸ ਦੇ ਹੁਨਰ ਨੂੰ ਦੇਖਦੇ ਹੋਏ ਉਸ ਨੂੰ ਮੈਕਸਿਮ
ਗੋਰਕੀ ਦੀ ਸਰਪ੍ਰਸਤੀ ਤਹਿਤ ਕੰਮ ਕਰਨ ਲਈ ਚੁਣਿਆ ਗਿਆ ਸੀ। ਉਨ੍ਹਾਂ ਦੀਆਂ ਰਚਨਾਵਾਂ ਹਨ: ਅਸਲੀ ਇਨਸਾਨ ਦੀ
ਕਹਾਣੀ, ਸੋਨਾ, ਉਹ ਪਰਤ ਆਇਆ, ਡਾਕਟਰ ਵੇਰਾ, ਸਮੁੰਦਰਾਂ ਦੇ ਸਿਰਜਕ ਆਦਿ ।