ਸੰਤ ਰਾਮ ਉਦਾਸੀ (੨੦ ਅਪ੍ਰੈਲ ੧੯੩੯-੧੧ ਅਗਸਤ ੧੯੮੬) ਦਾ ਜਨਮ ਪਿੰਡ ਰਾਏਸਰ ਜਿਲ੍ਹਾ ਬਰਨਾਲਾ (ਪੰਜਾਬ) ਵਿਖੇ ਇੱਕ ਗਰੀਬ ਦਲਿਤ ਪਰਵਾਰ ਵਿੱਚ ਹੋਇਆ ਸੀ। ਉਨ੍ਹਾਂ ਦਾ ਨਾਂ ਨਕਸਲੀ ਅੰਦੋਲਨ ਨਾਲ ਜੁੜੇ ਹੋਏ ਮੁੱਖ ਜੁਝਾਰੂ ਕਵੀਆਂ ਵਿਚ ਆਉਂਦਾ ਹੈ ।ਉਹ ਆਪਣੇ ਗੀਤ ਆਪ ਹੇਕ ਨਾਲ ਗਾਉਣ ਵਾਲੇ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਲਹੂ ਭਿੱਜੇ ਬੋਲ, ਚੌ-ਨੁਕਰੀਆਂ ਸੀਖਾਂ, ਸੈਨਤਾਂ ਅਤੇ ਕੰਮੀਆਂ ਦਾ ਵਿਹੜਾ ।